Friday, May 27, 2011

ਉਦਾਸ ਰਹਿੰਦਾਂ ਹਾਂ




ਸਭ ਕਹਿੰਦੇ ਨੇ ਕਿ, ਮੈਂ ਬਹੁਤ ਉਦਾਸ ਰਹਿੰਦਾ ਹਾਂ ।


ਕਿੱਥੇ ਗੁਆਚਿਆ, ਕਿਉਂ ਉਦਾਸੀਆਂ ਨੇ,

ਕਿਹੜੀ ਗੱਲ ਹੈ, ਕਿ ਹਰਦਮ ਨਿਰਾਸ਼ ਰਹਿੰਦਾ ਹਾਂ ।


ਮੇਰੇ ਨਾਲ ਜੋ ਬੀਤੀ, ਉਹਨੂੰ ਮੈਂ ਹੀ ਬੱਸ ਜਾਣਾ,

ਹਾਂ! ਕੁੱਝ ਤਾਂ ਹੈ, ਮੈਂ ਬਣਿਆ ਲਾਸ਼ ਰਹਿੰਦਾ ਹਾਂ ।


ਸ਼ੁੱਧ ਬੁੱਧ ਨਹੀਂ ਮੈਨੂੰ, ਨਾ ਹੀ ਚੈਨ ਹੀ ਹੈ ਭੋਰਾ,

ਮੇਰਾ ਤਨ ਇਥੇ, ਦਿਲੋਂ ਉਹਨਾਂ ਪਾਸ ਰਹਿੰਦਾ ਹਾਂ ।


ਕਿੱਥੇ ਖ਼ਤਾ ਹੋ ਗਈ, ਸਾਥੋਂ ਭਲਾ ਅੱਖ਼ਾਂ ਲਾਉਣ ਵੇਲੇ,

ਏਸੇ ਗੱਲ ਦੀ ਮੈਂ ਕਰਦਾ, ਤਲਾਸ਼ ਰਹਿੰਦਾ ਹਾਂ ।


ਉਹ ਬੇ ਵਫ਼ਾ ਨਹੀਂ ਸੀ, ਨਾ ਹੀ ਵਫ਼ਾ ਹੀ ਨਿਭਾਈ,

ਚੱਤੋ ਪਹਿਰ ਇਹ, ਸੋਚਦਾ ਮੈਂ ਖਾਸ ਰਹਿੰਦਾਂ ਹਾਂ ।


ਉਹਦੇ ਆਉਣ ਤੋਂ ਹੀ ਲੈ ਕੇ, ਫੇਰ ਛੱਡ ਜਾਣ ਤੱਕ,

ਜਿਵੇਂ ਖੋਜਦਾ ਮੈਂ, ਕੋਈ ਇਤਿਹਾਸ ਰਹਿੰਦਾਂ ਹਾਂ ।


ਦਿਲ ਮੰਨਦਾ ਹੀ ਨਹੀਂ, ਉਹਨੂੰ ਮਾੜੀ ਕਿਵੇਂ ਆਖਾਂ,

ਕਰਦਾ ਹਾਲੇ ਵੀ ਉਹਤੇ, ਵਿਸ਼ਵਾਸ ਰਹਿੰਦਾ ਹਾਂ ।


ਸਭ ਸੁਪਨਾ ਜਾ ਲੱਗਦਾ, "ਘੁਮਾਣ" ਤਾਈਂ ਅਜੇ,

ਇਹ ਸੁਪਨਾ ਹੀ ਹੋਵੇ, ਕਹਿੰਦਾ ਕਾਸ਼ ਰਹਿੰਦਾਂ ਹਾਂ ॥

ਲੇਖਕ : ਜਰਨੈਲ ਘੁਮਾਣ


Contact No : 098885-05577

Posted By : Jarnail Ghuman
**********************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment