Friday, May 27, 2011

ਚੁੱਪ ਕਰ ਜਾ ਦਿਲਾ ਝੱਲਿਆ




ਚੁੱਪ ਕਰ ਜਾ ਦਿਲਾ ਝੱਲਿਆ ਕਿਉਂ ਰੋਵੇਂ,

ਤੈਨੂੰ ਰੋਦੇਂ ਹੋਏ ਨੂੰ ਚੁੱਪ ਕਰਾਉਣ ਵਾਲੇ ਗਏ ।


ਹੰਝੂ ਪੂੰਝ ਲੈ ਰੁਮਾਲ ਨਾਲ ਅੱਖੀਆਂ ਚੋਂ ਆਪੇ,

ਹੰਝੂ ਪੂੰਝ ਹਮਦਰਦੀ, ਵਿਖਾਉਣ ਵਾਲੇ ਗਏ ।


ਜੀਭ ਦੰਦਾਂ 'ਚ ਦਬਾ ਕੇ, ਤਾਬ ਜਖ਼ਮਾਂ ਦੇ ਝੱਲ੍ਹ,

ਤੇਰੇ ਜਖ਼ਮਾਂ ਤੇ ਮੱਲ੍ਹਮਾਂ, ਲਗਾਉਣ ਵਾਲੇ ਗਏ ।


ਬੂਹਾ ਬੰਦ ਕਰ ਸਂੌ ਜਾ, ਨਾਲੇ ਦੀਵੇ ਨੂੰ ਬੁਝਾ ਲੈ,

ਤੈਨੂੰ ਜਿਹਨਾਂ ਦੀ ਉਡੀਕ, ਉਹ ਆਉਣ ਵਾਲੇ ਗਏ ।


ਬੈਠਾ ਦੁੱਧ ਨੂੰ ਉਬਾਲੀਂ, ਪਾ ਕੇ ਦਾਖਾਂ ਤੇ ਛੁਹਾਰੇ,

ਘੁੱਟ ਘੁੱਟ ਕਰ, ਪੀਣ ਤੇ ਪਿਲਾਉਣ ਵਾਲੇ ਗਏ ।


ਤੇਰੇ ਚਾਹੇ, ਅਣਚਾਹੇ ਦਾ ਕੀ ਪੈਣਾ ਹੈ ਫਰਕ,

ਤੈਨੂੰ ਧੁਰ ਦਿਲੋਂ ਅੰਦਰ ਤੋਂ, ਚਾਹੁਣ ਵਾਲੇ ਗਏ ।


ਖੁਦ ਲੱਭ ਜਿਹੜਾ ਰਸਤਾ ਹੈ ਮੰਜ਼ਿਲ ਨੂੰ ਜਾਂਦਾ,

ਤੈਨੂੰ ਮੰਜ਼ਿਲਾਂ ਦੇ ਰਸਤੇ ਫੜਾਉਣ ਵਾਲੇ ਗਏ ।


ਤੇਰੀ ਆਪਣੀ ਹੀ ਫਸੀ ਨੂੰ, ਨਬੇੜ ਹੁਣ ਆਪੇ,

ਤੇਰੀ ਉਲਝੀ "ਘੁਮਾਣ" ਸੁਲਝਾਉਣ ਵਾਲੇ ਗਏ ।

ਲੇਖਕ : ਜਰਨੈਲ ਘੁਮਾਣ


Contact No : 098885-05577

Posted By : Jarnail Ghuman

**********************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment