ਗ਼ਮ ਹੈ ਗ਼ਮ ਹੈ ਗ਼ਮ ਹੈ ।
ਜ਼ਿੰਦਗੀ ਦੀ ਬਾਜ਼ੀ ਨੂੰ, ਹਾਰਨ ਦਾ ਗ਼ਮ ਹੈ ॥
ਜਿਹਨਾਂ ਰੁੱਖਾਂ ਨੂੰ ਖੂਨ ਨਾਲ ਸਿੰਜਦੇ ਰਹੇ ਹਾਂ,
ਸਾਡੇ ਰਾਹਾਂ 'ਚ ਕੰਡੇ, ਖ਼ਿਲਾਰਨ ਦਾ ਗ਼ਮ ਹੈ ।
ਜਿਹਨਾਂ ਸੱਪਾਂ ਨੂੰ ਚੂਲੀਏਂ ਪਿਲਾਏ ਦੁੱਧ ਅਸਾਂ,
ਸਾਡੇ ਸੀਨੇ ਦੇ ਵਿੱਚ ਡੰਗ ਮਾਰਨ ਦਾ ਗ਼ਮ ਹੈ ।
ਜੋ ਢਹਿ ਗਏ ਤੂਫ਼ਾਨਾਂ 'ਚ ਪਲ ਨਾ ਟਿਕੇ,
ਉਹ ਖ਼ਿਆਲਾਂ ਦੇ ਮਹਿਲ ਉਸਾਰਨ ਦਾ ਗ਼ਮ ਹੈ ।
ਜਿਹਨਾਂ ਜ਼ੁਲਫ਼ਾਂ ਸਜਾ ਲਏ ਨੇ ਗੈਰਾਂ ਤੋ ਵੀ ਫੁੱਲ,
ਉਹਨਾਂ ਜ਼ੁਲਫ਼ਾਂ ਨੂੰ ਹੱਥੀਂ ਸਵਾਰਨ ਦਾ ਗ਼ਮ ਹੈ ।
ਸੀਨੇ ਤਪਦੇ ਸੀ ਜੋ, ਮਾਰੂਥਲ ਦੀ ਤਰ੍ਹਾਂ,
ਨਾਲ ਹੰਝੂਆਂ ਦੇ ਉਹਨਾਂ ਨੂੰ ਠਾਰਨ ਦਾ ਗ਼ਮ ਹੈ ।
ਜਦੋਂ ਪੀਂਦੇ ਸਾਂ ਮਿਲਦੀ ਸੀ ਰਾਹਤ ਗ਼ਮਾਂ ਤੋਂ,
ਕੀਤੀ ਛੱਡਣ ਦੀ ਗਲਤੀ ਸੁਧਾਰਨ ਦਾ ਗ਼ਮ ਹੈ ।
ਗੱਲਾਂ ਮਿੱਠੀਆਂ ਦੀ ਲੈ ਕੇ ਉਮੀਦ ਮਿਲੇ ਸਾਂ,
ਉਹਦੇ ਉਤਲੇ ਮਨੋਂ ਗੱਲ ਟਾਰਨ ਦਾ ਗ਼ਮ ਹੈ ।
ਸਵਾਗਤ ਕਰਦੇ ਸੀ ਹਾਰਾਂ ਦੇ ਨਾਲ ' ਘੁਮਾਣਾ ',
ਹੁਣ ਬੂਹਿਓ ਹੀ ਦੁਰਕਾਰਨ ਦਾ ਗ਼ਮ ਹੈ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment