ਜਾਵੋ ਨੀ ਹਵਾਓ ਜਾਵੋ, ਜਾਵੋ ਨੀ ਹਵਾਓ ।
ਲਹਿੰਦੇ ਪਾਸੇ ਵੱਲ ਛੇਤੀ ਛੇਤੀ ਜਾਵੋ, ਨੀ ਹਵਾਓ ।
ਲਹਿੰਦੇ ਪਾਸੇ ਵੱਲ ਸਾਡੇ ਸੱਜਣਾ ਦਾ ਸ਼ਹਿਰ,
ਉਹਦੇ ਸ਼ਹਿਰ ਦੀ ਖ਼ਬਰ ਲੈ ਕੇ ਆਵੋ,ਨੀ ਹਵਾਓ ।
ਕਹਿਣ ਨੂੰ ਤਾਂ ਉਂਝ ਹੈ ਬਥੇਰਾ ਕੁੱਝ ਪਿਆ,
ਇੱਕ ਨਿੱਕਾ ਜਿਹਾ ਸ਼ਿਕਵਾ ਪਹੁੰਚਾਵੋ, ਨੀ ਹਵਾਓ।
ਐਂਦਾ ਤਾਂ ਨਹੀਂ ਕੋਈ ਕਦੇ ਗੈਰ ਵੀ ਭੁੱਲਾਉਂਦਾ,
ਭੁੱਲ ਚੱਲਿਆਂ ਨੂੰ, ਚੇਤਾ ਕਰਵਾਵੋ, ਨੀ ਹਵਾਓ ।
ਉਹਨਾਂ ਬਿਨਾਂ ਚੱਤੋ ਪਹਿਰ ਦਿਲ ਹੈ ਉਦਾਸ ਰਹੇ,
ਕਦੇ ਵਿਛੜੇ ਸੱਜਣ ਮਿਲਾਵਾਵੋ, ਨੀ ਹਵਾਓ ।
ਰੁੱਸੇ ਹੋਏ ਉਹ, ਮੈਂ ਮਨਾ ਲੈਣੇ ਆਪੇ,
ਕਿਵੇਂ ਮੰਨਣਗੇ ਇਹ ਨਾ ਘਬਾਰਾਵੋ, ਨੀ ਹਵਾਓ ।
ਥੋਡੇ ਵੇਂਹਦੇ ਵੇਂਹਦੇ ਅਸਾਂ, ਹੰਝੂ ਰੋ ਕੇ ਮੁਕਾ ਲਏ,
ਜ਼ਰਾ ਹਾਲ ਤੇ ਤਰਸ ਸਾਡੇ ਖ਼ਾਵੋ, ਨੀ ਹਵਾਓ ।
ਸਾਡੀ ਦੱਸਣੀ ਨਾ ਵਿਥਾ ਕੋਈ ਉਹਨਾਂ ਤਾਂਈਂ ਕਦੇ,
ਉਹਦੇ ਰੰਗਾਂ ਵਿੱਚ ਭੰਗਣਾ ਨਾ ਪਾਵੋ, ਨੀ ਹਵਾਓ ।
ਉਹ ਮਿਲ ਜਾਣ ਆ ਕੇ ਸਾਨੂੰ ਤਾਰਿਆਂ ਦੀ ਛਾਂਮੇਂ,
ਕੋਈ ਐਦਾਂ ਦੀ ਸਕੀਮ ਜਿਹੀ ਲੜਾਵੋ,ਨੀ ਹਵਾਓ ।
ਇੰਤਜ਼ਾਰ ਵਿੱਚ ਨੈਣ ਵਿਛਾ ਲਏ ' ਘੁਮਾਣ '
ਤੁਸੀਂ ਛੇਤੀ ਜਾਵੋ, ਛੇਤੀ ਛੇਤੀ ਆਵੋ, ਨੀ ਹਵਾਓ ॥
No comments:
Post a Comment