ਤੇਰੀ ਹਾਂ ਤੇ ਰੁੱਕੀ ਹੈ ਗੱਲ, ਸਾਡੇ ਪਿਆਰ ਵਾਲੀ,
ਜੇ ਤੂੰ ਭਰਦੇਂ ਹੁੰਗਾਰਾ, ਗੱਲ ਤਾਂ ਵੀ ਬਣ ਜਾਵੇ ।
ਤੇਰੀ ਦੀਦ ਦੀ ਪਿਆਸੀ, ਸਾਡੀ ਰੂਹ ਕੁਰਲਾਵੇ,
ਲੰਘੇਂ ਗਲੀ ਚੋਂ ਦੋਬਾਰਾ, ਗੱਲ ਤਾਂ ਵੀ ਬਣ ਜਾਵੇ ।
ਤੇਰੇ ਨੈਣਾਂ ਵਾਲੀ ਝਾਤ, ਲੋਚਦੇ ਨੇ ਨੈਣ ਮੇਰੇ,
ਜੇ ਤੂੰ ਕਰਦੇਂ ਇਸ਼ਾਰਾ, ਗੱਲ ਤਾਂ ਵੀ ਬਣ ਜਾਵੇ ।
ਤੇਰੇ ਨਾਲ ਮੁਲਾਕਾਤ ਵਾਲੇ, ਸੁਪਨੇ ਸਜੋਏ,
ਪੂਰੇ ਕਰ ਦੇਵੇਂ ਯਾਰਾ, ਗੱਲ ਤਾਂ ਵੀ ਬਣ ਜਾਵੇ ।
ਘੁੱਪ ਹਨ੍ਹੇਰੀਆਂ ਰਾਤਾਂ 'ਚ, ਚਾਰੋ ਪਾਸੇ ਤਨਹਾਈ,
ਰੁਸ਼ਨਾਦੇਂ ਜੇ ਚੁਬਾਰਾ, ਗੱਲ ਤਾਂ ਵੀ ਬਣ ਜਾਵੇ ।
ਅਸੀਂ ਦੁੱਧ ਦਾ ਗਿਲਾਸ, ਜਿਹੜਾ ਰੱਖਿਆ ਉਬਾਲ,
ਪੀਜੇਂ ਡੀਕ ਲਾ ਕੇ ਸਾਰਾ, ਗੱਲ ਤਾਂ ਵੀ ਬਣ ਜਾਵੇ ।
ਤੇਰਾ ਡੁੱਲ੍ਹਦਾ ਸ਼ਬਾਬ, ਮਾਣ ਮੱਤੇ ਰੂਪ ਵਿੱਚੋਂ,
ਅੱਖੀਂ ਤੱਕਲਾਂ ਨਜ਼ਾਰਾ, ਗੱਲ ਤਾਂ ਵੀ ਬਣ ਜਾਵੇ ।
ਤੈਨੂੰ ਦਿਲ 'ਚ ਵਸਾਈਂ ਬੈਠਾ ਚਿਰ ਤੋਂ " ਘੁਮਾਣ "
ਤੂੰ ਵਸਾਲੇਂ ਦਿਲਦਾਰਾ, ਗੱਲ ਤਾਂ ਵੀ ਬਣ ਜਾਵੇ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment