Friday, May 27, 2011

ਜ਼ਿੰਦਗੀ ਦੀ ਦਾਸਤਾਨ




ਮੈਂ ਆਪਣੀ ਜ਼ਿੰਦਗੀ ਦੀ ਦਾਸਤਾਨ,

ਆਪਣੇ ਹੀ ਮੂੰਹੋਂ ਸੁਣਾਵਾਂ,

ਤਾਂ ਸੁਣਾਵਾਂ ਕਿਸ ਤਰ੍ਹਾਂ ?


ਧੋਖ਼ੇਬਾਜ਼ ਦੋਸਤਾਂ ਤੋਂ ਉੱਠ ਚੁੱਕਾ ਹੈ ਵਿਸ਼ਵਾਸ,

ਮੈਂ ਮੁੜ ਤੋਂ ਉਹ ਵਿਸ਼ਵਾਸ ਬਣਾਵਾਂ,

ਤਾਂ ਬਣਾਵਾਂ ਕਿਸ ਤਰ੍ਹਾਂ ?


ਮੰਨਦਾ ਨਹੀਂ ਦਿਲ ਹੁਣ, ਜਿਸ ਨੂੰ ਆਪਣਾ ਕਹਿਣ ਨੂੰ,

ਫਿਰ ਓਸੇ ਨੂੰ ਆਪਣੀ ਆਖ਼ ਬੁਲਾਵਾਂ,

ਤਾਂ ਬੁਲਾਵਾਂ ਕਿਸ ਤਰ੍ਹਾਂ ?


ਕਰ ਗਏ ਜੋ ਮੁੱਢ ਤੋਂ ਹੀ ਬੇ-ਵਫ਼ਾਈਆਂ ਮੇਰੇ ਨਾਲ,

ਫਿਰ ਉਹਨਾਂ ਨੂੰ ਵਫ਼ਾਦਾਰਾਂ ਵਾਂਗ ਸਲਾਹਵਾਂ,

ਤਾਂ ਸਲਾਹਵਾਂ ਕਿਸ ਤਰਾਂ ?


ਪਹਿਲਾਂ ਲਾਏ ਬੂਟੇ ਹੀ ਨਾ ਦੇ ਸਕੇ ਮੈਨੂੰ ਠੰਡੀ ਛਾਂ,

ਫਿਰ ਮੈਂ ਨਵੇਂ ਬੂਟਿਆਂ ' ਪਾਣੀ ਪਾਵਾਂ,

ਤਾਂ ਪਾਵਾਂ ਕਿਸ ਤਰ੍ਹਾਂ ?


ਮੈਨੂੰ ਦੂਰ ਤੋਂ ਹੀ ਵੇਖ਼ ਜਿਹੜੇ ਭੇੜ ਲੈਂਦੇ ਬੂਹਾ,

ਉਹਨਾਂ ਸੱਜਣਾ ਦੀ ਗਲੀ ਵੱਲ ਜਾਵਾਂ,

ਤਾਂ ਮੈਂ ਜਾਵਾਂ ਕਿਸ ਤਰ੍ਹਾਂ ?


ਸੱਪ ਡੰਗ ਮਾਰ ਗਏ ਜਿਹਨਾਂ ਨੂੰ ਪਿਲਾਇਆਂ ਦੁੱਧ,

ਹੁਣ ਮੈਂ ਸਪੋਲਿਆਂ ਨੂੰ ਦੁੱਧ ਪਿਲਾਵਾਂ,

ਤਾਂ ਪਿਲਾਵਾਂ ਕਿਸ ਤਰ੍ਹਾਂ ?


ਭੁੱਲਦੇ ਨਾ ਉਹ ਜੋ ਸੀ ਦਿਲ ਦੇ ਕਰੀਬ,

ਮੱਲੋਜ਼ੋਰੀ ਫਿਰ ਉਹਨਾਂ ਨੂੰ ਭੁਲਾਵਾਂ,

ਤਾਂ ਭੁਲਾਵਾਂ ਕਿਸ ਤਰ੍ਹਾਂ ?


ਤਨਹਾਈ ਭਰੀ ਰਾਤ, ਹੁਣ ਜ਼ਿੰਦਗੀ ਬਣ ਗਈ ਹੈ ਜਿਵੇਂ,

ਐਨੀ ਤਨਹਾਈ ਇਕੱਲਾ ਹੀ ਹੰਢਾਵਾਂ,

ਤਾਂ ਹੰਢਾਵਾਂ ਕਿਸ ਤਰ੍ਹਾਂ ?


ਹੰਝੂ ਛਲਕ ਹੀ ਜੇ ਪੈਣ ਭਲਾ ਆਪ ਮੁਹਾਰੇ,

ਚਿੰ੍ਹਨ ਬਿਰਹੋ ਦੇ ਪਲਕੀ ਛੁਪਾਵਾਂ,

ਤਾਂ ਛੁਪਾਵਾਂ ਕਿਸ ਤਰ੍ਹਾਂ ?


ਸੱਤ ਪਾਣੀਆਂ ਦੇ ਤਾਰੂ ਸੀ ਉਹ ਲੱਗੇ ਜਾ ਕਿਨਾਰੇ,

"ਘੁਮਾਣ" ਬੇੜੀ ਕੰਢੇ ਲਾਵਾਂ,

ਤਾਂ ਮੈਂ ਲਾਵਾਂ ਕਿਸ ਤਰ੍ਹਾਂ ?


 ਲੇਖਕ : ਜਰਨੈਲ ਘੁਮਾਣ

Email : ghuman5577@yahoo.com

Contact No : 098885-05577

Posted By : Jarnail Ghuman

**********************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment