Friday, May 27, 2011

ਤਨਹਾਈ




ਤਨਹਾਈ ਦੇ ਅੰਧੇਰੇ ਕਿੰਨੇ ਕੁ ਢੋਹ ਲਵਾਂਗਾ ਮੈਂ,

ਐਨੇ ਜ਼ਿਆਦਾ ਮੈਥੋਂ ਕੱਲੇ ਕੋਲੋਂ, ਢੋਹੇ ਨਹੀਂ ਜਾ ਰਹੇ ।


ਯਾਦਾਂ ਦੇ ਝੂਰਮਟ ਆਈ ਜਾ ਰਹੇ ਨੇ ਹੋਰ ਹੋਰ,

ਮੈਥੋਂ ਸੋਚ ਵਾਲੇ ਵੇਹੜੇ 'ਚ, ਸਮੋਏ ਨਹੀਂ ਜਾ ਰਹੇ ।


ਕੋਈ ਦੇ ਗਿਆ ਜਖ਼ਮ ਸਾਨੂੰ ਬਹੁਤ ਹੀ ਡੂੰਘੇਰੇ,

ਫੱਟ ਹੰਝੂਆਂ ਦੇ ਨਾਲ ਧੋਵਾਂ, ਧੋਏ ਨਹੀ ਜਾ ਰਹੇ ।


ਲਾਸ਼ਾਂ ਮਰੇ ਅਰਮਾਨਾਂ ਦੀਆਂ ਫੂਕੀਆਂ ਨਾ ਮੈਂ,

ਹਾਰ ਗ਼ਮਾਂ ਵਾਲੇ ਧਾਂਗੇ 'ਚ, ਪਰੋਏ ਨਹੀਂ ਜਾ ਰਹੇ ।


ਸਿਮੀਂ ਜਾਂਦੇ ਨੇ ਜਖ਼ਮ ਜਿਹੇ ਆਪ ਮੁਹਾਰੇ,

ਜੋ ਦਿਲਾਸਿਆਂ ਦੀ ਪੱਟੀ ਤੋਂ, ਲਕੋਏ ਨਹੀਂ ਜਾ ਰਹੇ ।


ਉਹ ਲੱਖ਼ ਕਰ ਗਏ ਬੇਵਫ਼ਾਈਆਂ ਮੇਰੇ ਨਾਲ,

ਮੈਥੋਂ ਆਪਣੀ ਜ਼ੁਬਾਨੋਂ ਤਾਂ, ਬਗੋਏ ਨਹੀਂ ਜਾ ਰਹੇ ।


ਹੁਣ ਕਿਹਨਾ ਲਈ ਜਿਉਣੀ ਭਲਾ ਮੈਂ ਜ਼ਿੰਦਗਾਨੀ,

ਖ਼ਿਆਲ ਆਉਂਦੇ ਨੇ ਏਦਾਂ ਜੋ, ਖ਼ਲੋਏ ਨਹੀਂ ਜਾ ਰਹੇ ।


ਅਰਮਾਨ ਮਰ ਚੁੱਕੇ, ਯਾਦਾਂ ਜਿਉਂਦੀਆਂ ਨੇ ਭਾਵੇਂ,

ਗ਼ਮ ਕੋਸ਼ਿਸ਼ਾਂ ਦੇ ਨਾਲ ਮੁੱਕੇ, ਮੋਏ ਨਹੀਂ ਜਾ ਰਹੇ ।


ਕੱਢ ਚੁੱਕਾ ਦਿਲ ਵਿੱਚੋ ਜਿਹਨੂੰ ਕਿੰਨੀ ਵਾਰ ਮੈਂ,

ਅਜੇ " ਘੁਮਾਣ "ਅਤੇ ਉਹ ਵੱਖੋ ਵੱਖ, ਹੋਏ ਨਹੀਂ ਜਾ ਰਹੇ ॥

ਲੇਖਕ : ਜਰਨੈਲ ਘੁਮਾਣ


Contact No : 098885-05577

Posted By : Jarnail Ghuman
**********************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.


No comments:

Post a Comment