Friday, May 27, 2011

ਇੱਕ ਕਿਤਾਬ ਲਿਖਾਂਗਾ ਮੈਂ




ਤੇਰੇ ਹੁਸਨ ਤੇ ਇੱਕ, ਕਿਤਾਬ ਲਿਖਾਂਗਾ ਮੈਂ ।


ਕਦੇ ਅੱਖੀਆ ਦੀ, ਜ਼ੁਲਫ਼ਾਂ ਦੀ,

ਤਰੀਫ਼ ਵੀ ਲਾ-ਜਵਾਬ ਲਿਖਾਂਗਾ ਮੈਂ ।


ਪੱਤ ਸੇਲ੍ਹੀਆਂ, ਧੌਣ ਸੁਰਾਹੀ,

ਬੁੱਲ੍ਹਾਂ ਨੂੰ ਫੁੱਲ ਗੁਲਾਬ ਲਿਖਾਂਗਾ ਮੈਂ ।


ਹੁਸਨ ਦੀ ਮਲਕਾ, ਪਰੀ ਆਸਮਾਨੀ,

ਬੰਦ ਬੋਤਲੇ, ਤੈਨੂੰ ਸ਼ਰਾਬ ਲਿਖਾਂਗਾ ਮੈਂ ।


ਨੈਣ ਸ਼ਰਬਤੀ, ਨਾਗਿਨ ਜ਼ੁਲਫ਼ਾਂ,

ਗੱਲ ਲਿਖਦਿਆਂ ਕਦੇ ਜਨਾਬ ਲਿਖਾਂਗਾ ਮੈਂ ।


ਰੰਗ ਦੀ ਗੋਰੀ, ਲੱਕ ਦੀ ਪਤਲੀ,

ਬੜੇ ਗਜ਼ਬ ਦਾ ਤੇਰਾ ਸ਼ਬਾਬ ਲਿਖਾਂਗਾ ਮੈਂ ।


ਮਹਿਕ ਬਦਨ ਦੀ ਪੌਣਾ ਲੱਭਣ,

ਖ਼ੁਸਬੋਆਂ ਦਾ ਤੈਨੂੰ ਸੈਲਾਬ ਲਿਖਾਂਗਾ ਮੈਂ ।


ਖ਼ਜਾਨਾ ਖੁਸ਼ੀ ਦਾ ਤੇਰੀ ਮੂਰਤ,

ਪੂਰੇ ਜਿਸਮ ਨੂੰ ਤੇਰੇ ਪੰਜ ਆਬ ਲਿਖਾਂਗਾ ਮੈਂ ।


ਚੰਦ ਜਿਹੀ ਚਾਨਣੀ, ਸੂਰਜ ਜਿਉਂ ਲੋ,

ਤੇਰੇ ਰੂਪ ਦਾ ਇਹੋ ਜਿਹਾ ਤਾਬ ਲਿਖਾਂਗਾ ਮੈਂ ।


ਚੰਚਲ, ਇੱਲਤੀ, ਚੁਲਬੁਲ, ਨਟਖੱਟ,

ਸੁਭਾਅ ਵਿੱਚਲਾ ਕੁੱਲ ਹਿਸਾਬ ਲਿਖਾਂਗਾ ਮੈਂ ।


"ਘੁਮਾਣ" ਲਿਖੇਗਾ ਬੇਵਫ਼ਾਈ ਤੇਰੀ,

ਸਾਡੇ ਪਿਆਰ ਦਾ ਅਧੂਰਾ ਖ਼ੁਆਬ ਲਿਖਾਂਗਾ ਮੈਂ ॥

ਲੇਖਕ : ਜਰਨੈਲ ਘੁਮਾਣ


Contact No : 098885-05577

Posted By : Jarnail Ghuman
**********************************************************
 About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.

No comments:

Post a Comment