ਤੇਰੇ ਪਿੰਡੋਂ ਮੇਰੇ ਸ਼ਹਿਰ ਆਈਆਂ ਜੋ ਹਵਾਵਾਂ,
ਮੈਨੂੰ ਉਹਨਾਂ ਵਿੱਚੋਂ ਈਰਖਾ ਦੀ ਆਈ ਯਾਰਾ ਬੋਅ ।
ਨਿੱਕੇ ਹੁੰਦਿਆਂ ਦੀ ਸਾਡੀ ਆੜੀ ਸੱਥ ਖੇਡਦਿਆਂ ਦੀ,
ਆੜੀਆਂ ਦਾ ਆਉਦੈਂ ਹੈ ਉਮਰ ਭਰ ਮੋਹ ।
ਮੈਂ ਤਾਂ ਤੈਨੂੰ ਆਪਣਾ ਹੀ ਸਮਝਿਆ ਰੂਪ ਸਦਾ,
ਅੱਜ ਪਤਾ ਲੱਗਾ ਤੂੰ ਬਣਾਈ ਬੈਠਾ ਦੋ ।
ਮੰਜ਼ਿਲਾਂ ਦੇ ਵੱਲ ਆਪਾਂ ਤੁਰੇ ਸਾਂ ਇਕੱਠੇ ਕਦੇ,
ਪਛੜ ਗਿਆ ਤੂੰ ਓਦੋਂ ਮੈਥੋਂ ਕਈ ਕੋਹ ।
ਤੈਨੂੰ ਨਾਲ ਤੋਰਨ ਦੀ ਕੋਸ਼ਿਸ਼ ਤਾਂ ਕੀਤੀ ਸੀ ਮੈਂ,
ਔਖੇ ਪੈਂਡੇ ਵੇਖ਼ ਤੂੰ ਤਾਂ ਗਿਆ ਸੈਂ ਖਲੋਅ ।
ਮੇਰੇ ਵਾਹਿਗੁਰੂ ਨੇ ਮੈਨੂੰ ਰੰਗ ਭਾਗ ਲਾਏ,
ਹੋਏ ਸੁਪਨੇ ਸਾਕਾਰ ਜੋ ਸਾਂ ਤੁਰਿਆ ਸਜੋ ।
ਭਾਵੇਂ ਮੈਂ ਤਰੱਕੀਆਂ ਦੀ ਟੀਸੀ ਵੇਖ਼ ਆਇਆ,
ਪਰ ਤੇਰੇ ਬਾਰੇ ਸੋਚ ਮੇਰੀ ਰਹੀ ਸਦਾ ਓਹ ।
ਮੈਨੂੰ ਮੇਰੀ ਜ਼ਿੰਦਗੀ ਦੇ ਨਾਲ ਨਾ ਸ਼ਿਕਾਇਤ ਭੋਰਾ,
ਮਿਲ ਗਿਆ ਓਦੂੰ ਵੱਧ ਲੋੜਦਾ ਸਾਂ ਜੋ ।
ਗਰੀਬ ਕਿਰਸਾਨੀ, ਇੱਕ ਛੋਟਾ ਮਜਦੂਰ ਹੀ ਸਾਂ,
ਘੁੰਮ ਬੈਠਾਂ ਦੁਨੀਆਂ ਨੂੰ, ਜ਼ੈਲੀ ਜ਼ੈਲੀ ਹੋ ।
ਤੇਰੇ ਲਈ ਜ਼ਿੰਦਗੀ ਦੇ ਮਾਪਦੰਡ ਹੋਰ ਹੋਣੇ,
ਪੈਸਾ, ਕਾਰਾਂ, ਬੰਗਲੇ ਜਾਂ ਲੋਕਾਂ ਉੱਤੇ ਰੋਹ ।
ਮੂੰਹੋਂ ਕੱਢੀ ਗੱਲ ਪੌਣਾ ਪਹੁੰਚਾ ਦਿੰਦੀਆਂ ਨੇ,
ਪਿੱਠ ਪਿੱਛੇ ਮਹਿਫ਼ਲਾਂ ’ਚ ਹਾੜਾ ਨਾ ਬਗੋਅ ।
ਰੋਹਬ ਜਿਹਾ ਜਮਾਉਣ ਲਈ, ਨਵਿਆਂ ਤੇ ਛਾਉਣ ਲਈ,
ਨਿੰਦਿਆ ਦਾ ਤਾਣਾ ਬਾਣਾ ਬਹਿ ਗਿਆ ਪਰੋਅ ।
ਯਾਰ ਬਾਹਾਂ ਹੁੰਦੇ ਨੇ ਭਰਾਵਾਂ ਨਾਲੋਂ ਵੱਧ ਨੇੜੇ,
ਯਾਰ ਨਾਲ ਯਾਰ ਨਾ ਕਮਾਉਂਦੇ ਨੇ ਧਰੋਹ ।
ਮੇਰੇ ਇਹ ਗੱਲਾਂ ਯਾਰਾ ਚਿੱਤ ਚੇਤੇ ਹੈ ਨਾ,
ਜਿਹਨਾਂ ਗੱਲਾਂ ਪਿੱਛੇ, ਤੂੰ ਕਰਵਾਈ ਤੋਹ ਤੋਹ ।
ਤੇਰੇ ਲਈ ਤਾਂ ਮੈਂ ਸਦਾ ਰਿਹਾ ਜਰਨੈਲ,
ਤੂੰ ਹੀ ਸੌੜੀ ਸੋਚ ਦੇ, ਰਾਹਾਂ ’ਚ ਗਿਆ ਖੋਅ ।
ਯਾਰਾਂ ਦਾ ਹੈ ਯਾਰ, ਤੇਰਾ ਯਾਰ "ਘੁਮਾਣ",
ਮੁਆਫ਼ ਕਰੀਂ ਯਾਰਾ, ਮੈਥੋਂ ਖਤਾ ਗਈ ਜੇ ਹੋ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment