ਜਾਨ ਲਵਾ ਉਤੇ ਆਈ,
ਨਾ ਹੀ ਮੁੱਕੇ ਤਨਹਾਈ,
ਅਸੀਂ ਮਰ ਚੱਲੇ ਦਰਦਾਂ ਦੀ,
ਪੀੜ ਸਹਿੰਦੇ ਸਹਿੰਦੇ ।
ਪੈ ਗਏ ਕੰਨ ਪੜਵਾਉਣੇ,
ਫੇਰੇ ਯੋਗੀ ਬਣ ਪਾਉਣੇ,
ਰਾਂਝੇ ਵਾਲਾ ਹਾਲ ਹੋਇਆ,
ਉਹਨੂੰ ਹੀਰ ਕਹਿੰਦੇ ਕਹਿੰਦੇ ।
ਖ਼ਿਆਲੀ ਮਹਿਲ ਸੀ ਉਸਾਰੇ,
ਉਹ ਵੀ ਨਦੀਂ ਦੇ ਕਿਨਾਰੇ,
ਛੱਲਾਂ ਨਾਲ ਜਿਹੜੇ ਢਹਿ ਗਏ,
ਅਖੀਰ ਢਹਿੰਦੇ ਢਹਿੰਦੇ ।
ਜਿੰਦ ਰੋਵੇ ਕੁਰਲਾਵੇ,
ਨੈਣੋਂ ਅੱਥਰੂ ਵਹਾਵੇ,
ਮੁੱਕ ਗਿਆ ਹੁਣ ਅੱਖੀਆਂ ਚੋਂ,
ਨੀਰ ਵਹਿੰਦੇ ਵਹਿੰਦੇ ।
ਛਾਈ ਰਹਿੰਦੀ ਹੈ ਉਦਾਸੀ,
ਸੁੰਨਾ ਸੁੰਨਾ ਚੌਂਹੀ ਪਾਸੀ,
ਲੱਗਾ ਹਿਜ਼ਰਾਂ ਦਾ ਤੀਰ,
ਸੀਨੇ ਵਿੱਚ ਖਹਿੰਦੇ ਖਹਿੰਦੇ ।
ਹੋ ਗਈ ਜ਼ਿੰਦਗੀ ਬਰਾਨ,
ਘੜੀ ਬਿੰਦ ਦਾ " ਘੁਮਾਣ "
ਕਰੇ ਮੌਤ ਦੀ ਉਡੀਕ,
ਦਿਲਗੀਰ ਰਹਿੰਦੇ ਰਹਿੰਦੇ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment