ਦੁਨੀਆਂ ਦੀ ਨਜ਼ਰ 'ਚ ਮੈਂ ਸੋਫ਼ੀ ਹਾਂ !
ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਉਂਦਾ,
ਪਰ ਕੌਣ ਜਾਣਦਾ ਹੈ ?
ਕਿ ਮੈਂ ਜਦ ਵੀ ਪੀਂਦਾ ਹਾਂ ਬੇ ਹਿਸਾਬ ਪੀਂਦਾ ਹਾਂ ।
ਲੋਕ ਪੀਂਦੇ ਨੇ ਨਸ਼ਾ ਜਿਹਾ ਉਤਰ ਜਾਂਦਾ ਹੈ,
ਪਰ ਜੋ ਮੈਂ ਪੀਂਦਾ ਹਾਂ ਲਾਜੁਵਾਬ ਪੀਂਦਾ ਹਾਂ ।
ਨਾ ਦੁਨੀਆਂ ਦੇ ਠੇਕਿਆਂ ਤੇ ਵਿਕਦੀ ਹੈ ਉਹ,
ਨਾ ਮੈਂ ਸੌਫ਼ੀਆਂ, ਨਾ ਮੈਂ ਗ਼ੁਲਾਬ ਪੀਂਦਾ ਹਾਂ ।
ਉਹਦੀ ਕੀਮਤ ਚੁਕਾਈ ਹੈ ਜਾਨ ਤੱਕ ਅਸੀਂ,
ਬਹੁਤ ਮਹਿੰਗੀ ਹੈ, ਜੋ ਮੈਂ ਜਨਾਬ ਪੀਂਦਾ ਹਾਂ ।
ਨੈਣਾਂ ਦੇ ਮੈਅਖ਼ਾਨੇ ਤੋਂ, ਮਿਲਦੀ ਹੈ ਉਹ,
ਯਾਰੋ ਮੈਂ ਜੋ, ਅਨੋਖੀ ਸ਼ਰਾਬ ਪੀਂਦਾ ਹਾਂ ।
ਦੁਨੀਆਂ ਤੋਂ ਚੋਰੀ ਚੋਰੀ, ਜ਼ੁਲਫ਼ਾਂ ਦੀ ਛਾਂ ਹੇਠਾਂ,
ਮੈਂ ਇਕੱਲਾ ਹੀ, ਬਣ ਨਵਾਬ ਪੀਂਦਾ ਹਾਂ ।
ਬੁੱਲ੍ਹੀਆਂ ਚੋਂ ਛਲਕਦੇ ਨੇ, ਜਾਮ ਜਦ ਕਦੇ,
ਤਾਂ ਮੈਂ ਯਾਰ ਦੇ ਹੁਸਨ ਦਾ ਸ਼ਬਾਬ ਪੀਂਦਾ ਹਾਂ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment