"ਸੋਨੇ ਦੀ ਚਿੜੀ " ਸੀ ਇੱਕ ਦਿਨ ਦੇਸ਼ ਮੇਰਾ,
ਖੰਭ ਕੁਤਰਕੇ ਲੈ ਗਏ ਵਲੈਤ ਵਾਲੇ ।
ਲੱਤਾਂ ਬਾਹਾਂ ਨੂੰ ਭਾਈਆਂ ਦੀ ਵੰਡ ਖਾ ਗਈ,
ਕੁੱਝ ਸਵਾਰਥੀ ਤੱਤ ਨਾ ਟਲੇ ਟਾਲੇ ।
ਕੁੱਝ ਨੇਤਾ ਵੀ ਜੇਬ ਦੀ ਭੁੱਖ਼ ਖਾਤਿਰ,
ਖਾ ਗਏ ਨੋਚ ਕੇ ਏਸ ਦੇ ਅੰਗ ਵਾਹਲੇ ।
ਹੁਣ ਤੜਫ਼ਦੀ ਮੱਲ੍ਹਮਾਂ ਪੱਟੀਆਂ ਨੂੰ,
ਵੈਦ ਸੌਂ ਗਏ ਘਰਾਂ ਨੂੰ ਠੋਕ ਤਾਲੇ ।
ਜਦੋਂ ਛੱਡੀ ਨਾ ਚਿੱਟਿਆਂ ਬਗੁਲਿਆਂ ਨੇ,
ਕਿਵੇਂ ਛੱਡਣਗੇ ਏਸ ਨੂੰ ਕਾਂ ਕਾਲੇ ।
ਕਾਸ਼ ! ਮਿਲੇ "ਘੁਮਾਣ" ਹਕੀਮ ਐਸਾ,
ਕਿਸੇ ਸੰਜੀਵਨੀ ਬੂਟੀ ਨੂੰ ਜਾ ਭਾਲੇ ।
ਉੱਡਣ ਲੱਗੇ ਇਹ ਫੇਰ ਤੋਂ ਹੋ ਰਾਜ਼ੀ,
ਦਿਲ ਵਿੱਚ ਹੈ ਪਾਲੀ ਉਮੀਦ ਹਾਲੇ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
******************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment