ਦਿਲਾ ਨਾ ਰੋ, ਦਿਲਾ ਨਾ ਰੋ,
ਦਿਲਾ ਨਾ ਰੋ, ਦਿਲਾ ਨਾ ਰੋ ।
ਪਾ ਲੱਪ ਲੱਪ ਯਾਦਾਂ ਦੀ,
ਨਾ ਤੂੰ ਹਿਜ਼ਰ ਦੀ ਚੱਕੀ ਝੋਅ ।
ਉਹਨਾਂ ਤੇ ਸ਼ਿਕਵਾ ਕਿਸ ਗੱਲ ਦਾ,
ਜਿਹੜੇ ਗਏ ਪਰਾਏ ਹੋ ।
ਜੋ ਛੱਡ ਗਏ ਰੋਂਦੇ ਨੂੰ,
ਉਹਨਾਂ ਦਾ ਕਿਉਂ ਕਰਦਾ ਏ ਮੋਹ ।
ਹੁਣ ਪਛਤਾਵਾ ਕਿਸ ਗੱਲ ਦਾ,
ਕਮਾ ਗਏ, ਵਿਸ਼ਵਾਸ ਗੁਆ ਧਰੋਹ ।
ਕੁੱਝ ਧਰ ਧਰਵਾਸ ਜ਼ਰਾ,
ਨਾ ਤੂੰ ਖ਼ੂਨ ਦੇ ਅੱਥਰੂ ਚੋਅ ।
ਕੀ ਖੱਟੀਆਂ ਖੱਟਲੇਂਗਾ,
ਨਿੱਤ ਹੰਝੂਆਂ ਦੇ ਹਾਰ ਪਰੋਅ ।
ਬੂਹਾ ਬੰਦ ਕਰ ਕੇ ਸੌ ਜਾ,
ਦੀਵੇ ਦੀ ਮੱਧਮ ਕਰਕੇ ਲੋਅ ।
ਉਹਨਾਂ ਵਾਪਿਸ ਆਉਣਾ ਨਹੀਂ,
ਰਾਹਾਂ ਤੱਕ ਨਾ, ਰਾਹੀਂ ਖਲੋਅ ।
ਤੈਨੂੰ ਫ਼ਿਕਰ ਕੀ ਉਹਨਾਂ ਦਾ,
ਤੇਰਾ ਫ਼ਿਕਰ ਨਾ ਕਰ ਗਏ ਜੋ ।
ਲੱਖ਼ ਆਪਣੇ ਮੰਨਦਾ ਰਹਿ,
ਓ ਤੇਰੇ ਕਦੇ ਨਹੀਂ ਸੀ ਓਹ ।
ਛੱਡ ਦੇ "ਘੁਮਾਣ" ਪਰ੍ਹਾਂ,
ਪੈਂਦੀ ਜੋ ਸੀਨੇ ਵਿੱਚ ਖੋਅ ।
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment