ਉਹਦੇ ਜ਼ੁਲਮਾਂ ਦੀ ਹੋਈ ਜਦੋਂ, ਇੱਥੋਂ ਤੱਕ ਹੱਦ,
ਜਿਉਣਾ ਜਿਉਣਾ ਨਹੀ ਮਰਨ ਸਾਮਾਨ ਕਰ ਦਿੱਤਾ ।
ਦਰਦ ਸਹਿ ਨਾ ਸਕੇ, ਆਖ਼ਿਰ ਮਰਨ ਲੱਗੇ ਸਾਂ,
ਦਿੱਤੇ ਜਖ਼ਮਾਂ ਨੇ ਐਨਾ ਪਰੇਸ਼ਾਨ ਕਰ ਦਿੱਤਾ ।
ਦੋ ਘੁੱਟ ਪਾਣੀ ਮੰਗ ਲਿਆ, ਉਸ ਤੋਂ ਮਰਦੇ ਵਕਤ,
ਉਹਨੇ ਜ਼ਹਿਰ ਪਿਲਾ ਮਰਨਾ ਆਸਾਨ ਕਰ ਦਿੱਤਾ ।
ਇੱਕ ਗਲਤੀ ਹੋ ਗਈ ਉਸ ਤੋਂ, ਨਾਦਾਨੀ ਵਿੱਚ,
ਮਰਦੇ ਵਕਤ ਵੀ ਸਾਡੇ ਤੇ ਅਹਿਸਾਨ ਕਰ ਦਿੱਤਾ ।
ਪਹੁੰਚੇ ਖੁਦਾ ਦੇ ਨਗਰ, ਜਦੋਂ ਮਰ ਮਿੱਟ ਕੇ ਅਸੀਂ,
ਵਾਪਿਸ ਜਾਓ, ਇਹ ਉੱਥੇ ਐਲਾਨ ਕਰ ਦਿੱਤਾ ।
ਅਹਿਸਾਨਾਂ ਉਹਦਿਆਂ ਦਾ ਬੋਝ ਚੁਕਾ ਕੇ ਮਰੋ,
ਹੋਰ ਜਿਉਣ ਵਾਲਾ ਮੈਨੂੰ ਫ਼ੁਰਮਾਨ ਕਰ ਦਿੱਤਾ।
ਓਦੋਂ ਤੋਂ ਲੈ ਕੇ ਹੁਣ ਤੱਕ ਤਿਲ ਤਿਲ ਮਰੇ ਹਾਂ,
ਬੇਵਫ਼ਾ ਨੇ ਬਰਬਾਦ " ਘੁਮਾਣ " ਕਰ ਦਿੱਤਾ ॥
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment