ਭਲੇ ਲੋਕਾਂ ਨੇ ਐਵੀਂ 'ਘੁਮਾਣ 'ਹੋਰੀਂ,
ਬਿਨਾਂ ਗੱਲੋਂ ਵਾਧੂ ਬਦਨਾਮ ਕਰ ਦਿੱਤੇ ।
ਕਿਸੇ ਸ਼ਾਹ ਤੇ ਕਿਸੇ ਸਿਕੰਦਰ ਕਹਿ ਦਿੱਤਾ,
ਇੱਕ ਇਨਸਾਨ ਦੇ ਕਈ ਕਈ ਨਾਮ ਧਰ ਦਿੱਤੇ ।
ਕਈਆਂ ਵੱਡੀਆਂ ਉਪਾਦੀਆਂ ਦੇ ਸਾਨੂੰ,
ਸਾਡੀ ਸ਼ਾਨ 'ਚ ਸੋਹਲੇ ਸ਼ਰੇਆਮ ਪੜ੍ਹ ਦਿੱਤੇ ।
ਈਰਖਾਵਾਨ ਵੀ ਹਟੇ ਨਾ ਕਦੀ ਪਿੱਛੇ,
ਜਿੰਨੀ ਸਮਝ ਸੀ, ਉਤਨੇ ਇਲਜ਼ਾਮ ਮੜ੍ਹ ਦਿੱਤੇ ।
ਤਮੰਨਾ ਕੀਤੀ ਸੀ, ਪਾਣੀ ਮਿਲ ਜਾਏ ਤੁਬਕਾ,
ਸਾਕੀ ਮਿਲ ਗਿਆ, ਛਲਕਦੇ ਜਾਮ ਭਰ ਦਿੱਤੇ ।
ਭੁੱਖਿਆਂ ਢਿੱਡਾਂ ਨੂੰ ਤਲਾਸ਼ ਸੀ ਟੁੱਕੜਿਆਂ ਦੀ,
ਭੰਡਾਰ ਅੰਨ ਦੇ, ਖਜ਼ਾਨੇ 'ਚ ਦਾਮ ਭਰ ਦਿੱਤੇ ।
ਮਿਹਨਤਕਸ਼ਾ ਘਰ ਜਨਮੇ ਸਾਂ, ਕਰੀ ਮਿਹਨਤ,
ਵਿੱਚ ਜ਼ਿੰਦਗੀ ਸੁੱਖ-ਅਰਾਮ ਭਰ ਦਿੱਤੇ ।
ਕੁੱਝ ਨਕਸ਼ ਉਲੀਕੇ ਸੀ ਜਿਉਣ ਖਾਤਿਰ,
ਰਹਿਮਤ ਡਾਢੇ ਦੀ, ਰੰਗ ਤਮਾਮ ਭਰ ਦਿੱਤੇ ।
ਸ਼ਾਇਰੀ ਦੂਰ ਦੀ ਗੱਲ, ਬਣ ਸ਼ਾਇਰ ਬਹਿ ਗਏ,
ਥੋਡੇ ਪਿਆਰ ਨੇ ਸ਼ਬਦ ਕਲਾਮ ਕਰ ਦਿੱਤੇ ।
ਲੇਖਕ : ਜਰਨੈਲ ਘੁਮਾਣ
Email : ghuman5577@yahoo.com
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment