ਜਾਓ ! ਚਲੇ ਜਾਓ, ਦੂਰ ਮੇਰੀ ਨਜ਼ਰ ਤੋਂ ਓਹਲੇ,
ਮੇਰੇ ਮਰਦੇ ਦੇ ਮੂੰਹ 'ਚ ਪਾਣੀ ਪਾਉਣ ਨਹੀਂ ਆਉਣਾ ।
ਜਿਹਨਾਂ ਹੱਥਾਂ ਨਾਲ ਗਲਾ ਘੁੱਟ ਮਾਰ ਮੁੱਕਾ ਗਏ,
ਉਹਨਾਂ ਹੱਥਾਂ ਨਾਲ ਮੈਨੂੰ ਦਫ਼ਨਾਉਣ ਨਹੀਂ ਆਉਣਾ ।
ਮਰ ਲੈਣ ਦੇਣਾ ਤੁਸੀ ਜ਼ਰਾ ਮੈਂਨੂੰ ਔਖੇ ਸੌਖੇ,
ਮੇਰੀ ਮੌਤ ਵਾਲਾ ਮਾਤਮ ਮਨਾਉਣ ਨਹੀਂ ਆਉਣਾ ।
ਕਰ ਲੈਣਗੇ ਉਹ ਦਿਨ ਕਟੀ ਮੇਰੇ ਪਿੱਛੋਂ ਆਪੇ,
ਪ੍ਰੀਵਾਰ ਨਾਲ ਹਮਦਰਦੀ ਦਿਖਾਉਣ ਨਹੀਂ ਆਉਣਾ ।
ਸਤਾਇਆ, ਤੜਫਾਇਆ ਮੈਨੂੰ ਸਾਰੀ ਹੀ ਉਮਰ,
ਹਾੜਾ ਆਤਮਾ ਨੂੰ ਹੋਰ ਸਤਾਉਣ ਨਹੀਂ ਆਉਣਾ ।
ਸਾਡੀ ਰ੍ਹੂਹ ਤੜਫ਼ੇਗੀ ਥੋਡੇ ਉਥੇ ਆਉਣ ੳਤੇ,
ਮੇਰੀ ਕਬਰ ਤੇ ਫੁੱਲ ਦੋ ਚੜ੍ਹਾਉਣ ਨਹੀਂ ਆਉਣਾ ।
ਮੇਰੀ ਜ਼ਿੰਦਗੀ ਦਾ ਦੀਪ ਬੁਝਾਇਆ ਤੁਸਾਂ ਖੁਦ,
ਦੀਵਾ ਕਬਰ ਦੇ ਉਪਰ ਜਗਾਉਣ ਨਹੀਂ ਆਉਣਾ ।
ਤੁਸਾਂ ਖੋਹ ਲਈ ਹੈ ਜ਼ਿੰਦਗੀ "ਘੁਮਾਣ" ਕੋਲੋ ਉਹਦੀ,
ਕੀਤੀ ਗਲਤੀ ਦੀ ਭੁੱਲ ਬਖ਼ਸਾਉਣ ਨਹੀਂ ਆਉਣਾ ॥
ਲੇਖਕ : ਜਰਨੈਲ ਘੁਮਾਣ
Contact No : 098885-05577
Posted By : Jarnail Ghuman
**********************************************************
About jarnail ghuman key words : jarnail singh ghuman , punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com, sur sangam , cmc , studio sur sangam, punjabi chutkale , virsa , virasat , apna pind , kabbadi, news, punjabi music album , punjabi video .media junctions.
No comments:
Post a Comment